ਪੰਜਾਬੀ (Punjabi)

ਜੇ ਤੁਹਾਨੂੰ ਇੰਮੀਗਰੇਸ਼ਨ ਅਫ਼ਸਰ ਰੋਕਣ, ਤਾਂ ਕੀ ਕਰਨਾ ਚਾਹੀਦਾ ਹੈ

ਅਗਰ  ਯੂ. ਕੇ. ਬੋਰਡਰ ਅਜੰਸੀ ਜਾਂ ਪੁਲਸ ਤੁਹਾਨੂੰ ਸਟਰੀਟ ਵਿੱਚ ਰੋਕਦੀ ਹੈ ਅਤੇ ਤੁਹਾਨੂੰ
ਤੁਹਾਡੇ ਇੰਮੀਗਰੇਸ਼ਨ ਸਟੈਟਸ ਬਾਰੇ ਪੁੱਛਿਆ ਜਾਂਦਾ ਹੈ, ਤਾਂ

-ਤੁਹਾਡੇ ਲਈ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਜ਼ਰੂਰੀ ਨਹੀਂ।

-ਉਹਨਾਂ ਨੂੰ ਆਪਣਾ ਨਾਮ ਅਤੇ ਅਡਰੈੱਸ ਦੱਸਣ ਦੀ ਜ਼ਰੂਰਤ ਨਹੀਂ।

-ਉਹਨਾ ਨੂੰ ਕਹੋ ਕਿ ਤੁਸੀਂ ਉਹਨਾਂ ਨਾਲ਼ ਗੱਲ ਨਹੀਂ ਕਰਨੀ ਚਾਹੁੰਦੇ।

-ਨਿਮਰਤਾ ਅਤੇ ਹੌਸਲੇ `ਚ ਰਹੋ।

-ਤੁਸੀਂ ਓਹਨਾਂ ਕੋਲੋਂ ਦੂਰ ਜਾ ਸਕਦੇ ਹੋ।

ਉਹ ਤੁਹਾਨੂੰ ਤੁਹਾਡੀ ਨਸਲ (ਰੇਸ) ਕਾਰਨ ਹੀ ਰੋਕਣ ਦਾ ਹੱਕ ਨਹੀਂ ਰਖਦੇ। ਉਹ ਕਿਸੇ ਖਾਸ ਕਾਰਨ ਕਰਕੇ ਹੀ ਤੁਹਾਨੂੰ ਰੋਕ ਸਕਦੇ ਹਨ। ਜੇ ਉਹ ਤੁਹਾਨੂੰ ਤੁਹਾਡੇ ਮੁਹਾਂਦਰੇ ਕਰ ਕੇ ਜਾਂ ਤੁਹਾਡੀ ਬੋਲੀ ਕਾਰਨ ਹੀ ਰੋਕਦੇ ਹਨ, ਤਾਂ ਉਹਨਾਂ ਨੂੰ ਕਹੋ: ‘ਇਹ ਨਸਲਵਾਦ ਹੈ!’  ‘ਇਹ ਗੈਰਕਾਨੂੰਨੀ ਹੈ!’ ‘ਮੈਂ ਸ਼ਕਾਇਤ ਕਰਾਂਗਾ/ਕਰਾਂਗੀ!’

ਜੇ ਤੁਹਾਨੂੰ ਡੀਟੇਨ ਕੀਤਾ ਜਾਂਦਾ ਹੈ ਤਾਂ ਬੇਅਲ ਫੋਰ ਇੰਮੀਗਰੇਸ਼ਨ ਡੀਟੇਨੀਜ਼ ਨੂੰ 0207247 3590 `ਤੇ ਕਾਲ ਕਰੋ। ਇਸ ਜਾਣਕਾਰੀ ਨੂੰ ਛੋਟੇ ਕਾਰਡਾਂ ਉਪਰ ਛਾਪ ਕੇ ਵੰਡਣ ਦੀ ਇਜਾਜ਼ਤ ਹੈ।

Download cards for printing (6 per page) here.

[Note: when using certain browsers, you will not be able to view the full pdf document and will need to download the file].